ਚੰਡੀਗੜ੍ਹ। ਪੰਜਾਬ ਕਾਂਗਰਸ ਪਾਰਟੀ ਦੇ ਬੁਲਾਰੇ ਗੁਰਪ੍ਰਤਾਪ ਸਿੰਘ ਮਾਨ ਨੇ ਕਿਸਾਨ ਨੇਤਾ ਲੱਖੋਵਾਲ ਵੱਲੋਂ ਅਖਬਾਰਾਂ ਵਿੱਚ ਦਿੱਤੇ ਬਿਆਨ ਨੂੰ ਮਗਰ ਮੱਛ ਦੇ ਹੰਝੂ ਦੱਸਿਆ ਹੈ ਜਿਸ ਵਿੱਚ ਲੱਖੋਵਾਲ ਗਰੁੱਪ ਨੇ ਅਜਾਦੀ ਦਿਹਾੜੇ ਤੇ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ | ਸ. ਮਾਨ ਨੇ ਕਿਹਾ ਕਿ ਪਿਛਲੇ ਦਸ ਸਾਲ ਜਦੋਂ ਤੋਂ ਲੱਖੋਵਾਲ ਪੰਜਾਬ ਮੰਡੀ ਬੋਰਡ ਦਾ ਪ੍ਰਧਾਨ ਸੀ ਤਾਂ ਉਸ ਵੇਲੇ ਨਾਂ ਤਾਂ ਉਸ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਿਸ ਰਹੀਆਂ ਸਨ ਅਤੇ ਨਾਂ ਹੀ ਕੇਂਦਰ ਸਰਕਾਰ ਤੋਂ ਸਵਾਮੀ ਨਾਥਨ ਰਿਪੋਰਟ ਲਾਗੂ ਕਰਵਾਉਣ ਦਾ ਚੇਤਾ ਆਇਆ | ਹੁਣ ਜਦੋਂ ਉਹਨਾਂ ਦੀ ਕੁਸਰੀ ਖੁੱਸ ਗਈ ਹੈ ਤਾਂ ਇੱਕਦਮ ਕਿਸਾਨਾਂ ਦਾ ਦਰਦ ਉਹਨਾਂ ਨੂੰ ਦਿਖਾਈ ਦੇਣ ਲੱਗਾ ਹੈ | ਜਿਸ ਤਰਾਂ ਪਿਛਲੇ ਦਸ ਸਾਲ ਵਿੱਚ ਪੰਜਾਬ ਮੰਡੀ ਬੋਰਡ ਦੇ ਹਾਲਾਤ ਹੋਏ ਹਨ ਉਹਨਾਂ ਤੋਂ ਹਰ ਕੋਈ ਜਾਣੂੰ ਹੈ | ਨਕਲੀ ਕੀੜੇਮਾਰ ਦਵਾਈਆਂ ਨਾਲ ਕਿਸਾਨਾਂ ਦੀ ਖਰਾਬ ਹੋਈ ਫਸਲ ਵੇਲੇ ਲੱਖੋਵਾਲ ਮੰਡੀ ਬੋਰਡ ਦੇ ਚੇਅਰਮੈਨ ਸਨ ਉਸ ਵੇਲੇ ਉਹਨਾਂ ਨੇ ਬਾਦਲ ਸਰਕਾਰ ਦਾ ਬਾਈਕਾਟ ਕਿਓਂ ਨਹੀਂ ਕੀਤਾ ਕਿਓਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਉਹਨਾਂ ਦੀ ਕੁਰਸੀ ਖੁੱਸ ਜਾਣੀ ਸੀ ਜੋ ਕਿ ਉਹਨਾਂ ਦੇ ਬਰਦਾਸ਼ਤ ਤੋਂ ਬਾਹਰ ਦੀ ਗੱਲ ਸੀ | ਲੱਖੋਵਾਲ ਹੁਣ ਕਿਸਾਨਾਂ ਦੇ ਮੁੱਦਿਆਂ ਤੇ ਸਿਆਸਤ ਕਰਨ ਦਾ ਬਹਾਨਾ ਭਾਲ ਰਹੇ ਹਨ |
ਸ. ਮਾਨ ਨੇ ਕਿਹਾ ਕਿ ਜਦੋਂ ਪਿਛਲੇ ਦਸ ਸਾਲ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਸੀ ਉਸ ਵੇਲੇ ਲੱਖੋਵਾਲ ਕਿਥੇ ਸੁੱਤੇ ਹੋਏ ਸਨ| ਪਿਛਲੀ ਸਰਕਾਰ ਵੇਲੇ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ ਉਸ ਵੇਲੇ ਇਹਨਾਂ ਦੀਆਂ ਅੱਖਾਂ ਕਿਓਂ ਬੰਦ ਸਨ ਅਤੇ ਜਿਨਾਂ ਮੁੱਦਿਆਂ ਦੀ ਇਹ ਗੱਲ ਕਰ ਰਹੇ ਹਨ ਉਹ ਸਾਰੇ ਕੇਂਦਰ ਸਰਕਾਰ ਦੇ ਹੱਥ ਹਨ ਜਦਕਿ ਲੱਖੋਵਾਲ ਨੇ ਕਦੇ ਵੀ ਨਰਿੰਦਰ ਮੋਦੀ ਸਰਕਾਰ ਵਿਰੁੱਧ ਕੋਈ ਮੋਰਚਾ ਨਹੀਂ ਲਾਇਆ | ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਲੱਖੋਵਾਲ ਨੂੰ ਕਿਸਾਨੀ ਮੁੱਦਿਆਂ ਤੋਂ ਜਿਆਦਾ ਕੁਰਸੀ ਪਿਆਰੀ ਹੈ ਅਤੇ ਕੁਰਸੀ ਲਈ ਉਹ ਕਿਸਾਨਾਂ ਦੀਆਂ ਆਤਮਹੱਤਿਆਵਾਂ ਤੇ ਵੀ ਸਿਆਸਤ ਕਰ ਰਹੇ ਹਨ ਜੋ ਕਿ ਬੜੀ ਸ਼ਰਮ ਦੀ ਗੱਲ ਹੈ | ਸ. ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਚਹੁੰਦੀ ਹੈ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋਣ ਅਤੇ ਇਸ ਲਈ ਲਗਾਤਾਰ ਯਤਨ ਵੀ ਕਰ ਰਹੀ ਹੈ ਪਰੰਤੂ ਬਾਦਲ ਦੇ ਇਸ਼ਾਰਿਆਂ ਤੇ ਨੱਚਣ ਵਾਲੇ ਅਤੇ ਸਿਰਫ ਆਪਣੀ ਕੁਰਸੀ ਦਾ ਮੋਹ ਰੱਖਣ ਵਾਲੇ ਲੱਖੋਵਾਲ ਜੇ ਆਪਣੇ ਆਪ ਨੂੰ ਕਿਸਾਨ ਲੀਡਰ ਸਮਝਦੇ ਤਾਂ ਪਿਛਲੀ ਸਰਕਾਰ ਤੇ ਕਿਸਾਨੀ ਮਸਲੇ ਹੱਲ ਕਰਵਾਉਣ ਲਈ ਦਬਾਅ ਪਾਉਂਦੇ |
- Blogger Comments
- Facebook Comments
Subscribe to:
Post Comments (Atom)
0 comments:
Post a Comment
आपकी प्रतिक्रियाएँ क्रांति की पहल हैं, इसलिए अपनी प्रतिक्रियाएँ ज़रूर व्यक्त करें।